Punjabi love Shayari

This is our new best weekly collection of Punjabi love Shayari In Punjabi, hope you love it. feel free to share at any social media platforms, read and feel free to share at any social media platforms.

Punjabi love Shayari
Punjabi love Shayari

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ… ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀਂ ਕਰਦੇ… ਤੂੰ ਜੀ ਸਕੇ ਮੇਰੇ ਬਿਨ ਇਹ ਤਾਂ ਚੰਗੀ ਗੱਲ ਹੈ ਸੱਜਣਾ… ਪਰ ਅਸੀਂ ਜੀ ਲਾਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ।

Zindgi nu pyaar asi tere to jyada nhi karde…kise hor te aetbaar asi tere to jyada nhi karde… tu ji ske mere bin ehh ta chngi gal hai sajana…par asi ji lawage tere bin ehh wada nhi karde.

ਬਸ ਮੈਂ ਥਕਦਾ ਨੀ ਤੈਨੂੰ ਸੋਚਾਂ ਵਿਚ ਤਰਾਸ਼ਦਾ ਰਹਿੰਦਾ ਹਾਂ…ਕਦ ਤੇਰੇ ਸਾਹਾਂ ਨੇ ਮੇਰਿਆ ਹਵਾਵਾਂ ਨੂੰ ਮਹਿਕਾਉਣਾਏ ਇਹ ਨਾ ਹੋਏ…ਜਗ ਨੂੰ ਛੱਡ ਕੇ ਤੈਨੂੰ ਖੁਦ ਵਿੱਚ ਹੀ ਲੱਭਣ ਲਗ ਜਾਵਾਂ…ਫਿਰ ਤੂੰ ਮਿਲੇ ਜਾ ਨਾ ਮਿਲੇ ਸਾਨੂੰ ਰੱਬ ਜਰੂਰ ਮਿਲ ਜਾਣਾ ਏ।

Bas mai thkda ni tenu socha wich trashda rhnda ha…kad tere saha ne meria hawawa nu mehikaune ehh na hoe…Jag nu chad ke tenu khud wich hi labhn lag jawa…fir tu mile ja na mile sanu rab jarur mil Jana ae.

ਸ਼ੀਸੇ ਵਿੱਚ ਦੇਖਣਾ ਛੱਡ ਤਾਂ ਸੀ…ਖੁਦ ਨੂੰ ਤੇਰੇ ਵਿੱਚ ਦੇਖਣ ਲੱਗ ਪਿਆ ਸੀ…ਵੇਖ ਕੀ ਗੱਲ ਹੈ ਤੈਨੂੰ ਪੜ੍ਹਨ ਦਾ ਮੌਕਾ ਨਾ ਮਿਲਿਆ…ਤੇਰੇ ਵਾਸਤੇ ਰੋਜ਼ ਖਤ ਲਿਖਣ ਲਗ ਪਿਆ ਸੀ…ਤੂੰ ਤਾਂ ਸਾਹਾਂ ਨਾਲੋਂ ਵੀ ਜਰੂਰੀ ਹੋ ਗਈ ਸੀ…ਤਾਹੀਓਂ ਬੁੱਲ੍ਹਾ ਤੇ ਨਾਂ ਤੇਰਾ ਰੱਖਣ ਲਗ ਪਿਆ ਸੀ।

Shise wich dekhna chad ta c…khud nu tere wich dekhn lag pia c…wekh ki gal hai tenu padhn da moka na milia…tere waste roj khat likhn lag pia c…tu ta saha nalo vi jaruri c…tahio bula te na tera rakhn lag pia c.

ਅਜੀਬ ਜਿਹਾ ਜਹਿਰ ਆ ਉਹਦੀਆ ਯਾਦਾਂ ਵਿੱਚ…ਲਗਦਾ ਸਾਰੀ ਉਮਰ ਲੰਘ ਜਾਣੀ ਮਰਦਿਆਂ ਮਰਦਿਆਂ…ਪਤਾ ਨਹੀਂ ਉਹਨੂੰ ਕਦ ਹੋਣਾ ਇਹਸਾਸ ਮੇਰੇ ਪਿਆਰ ਦਾ…ਮੇਰੀ ਉਮਰ ਬੀਤ ਚੱਲੀ ਉਹਨੂੰ ਯਾਦ ਕਰਾਉਂਦਿਆ ਦੀ।

Ajib jiha jhir aa oohdia yaada wich…lagda sari umar lagh jani mardia mardia…pta nhi oohnu kad hona ehsas mere pyaar da…mere umar bit chli oohnu yaad karaundia di.

ਬਦਲ ਦੇਵਾ ਰਿਵਾਜ ਜੋਂ ਨਫਰਤ ਨੂੰ ਬੀਜਦੇ ਨੇ…ਮੂੰਹ ਦੇ ਮਿੱਠੇ ਨੇ ਮਨਾ ਚ ਗੰਢਾ ਵੈਰ ਦੀਆਂ ਬੀਜਦੇ ਨੇ…ਕੋਈ ਨਵੀਂ ਪਨੀਰੀ ਈਜਾਦ ਕਰਾ…ਧਰਮ ਦੀ ਕਿਆਰੀ ਨੂੰ ਤਾਂ ਖੂਨ ਨਾਲ ਸੀਚਦੇ ਨੇ।

Badal dewa riwaj jo nafart nu bijde ne…muh de mithe ne mana ch ganda ver dia bijde ne…koi nhi paniri ijad Kara…dharm di kiyari nu ta khun nal sichde ne.

Punjabi love Shayari

Punjabi love Shayari
Punjabi love Shayari

ਟੁੱਟਿਆ ਹਾਂ ਮੁੱਕਿਆ ਨਹੀਂ… ਜਾਨ ਹਾਲੇ ਬਾਕੀ ਹੈ…ਜ਼ਿੰਦਗੀ ਜਿਉਣ ਦਾ ਅਰਮਾਨ ਹਾਲੇ ਬਾਕੀ ਹੈ…ਉਸ ਤੱਕ ਹੈ ਜੋ ਪਹੁੰਚਾਉਣਾ ਉਹ ਪੈਗਾਮ ਹਾਲੇ ਬਾਕੀ ਹੈ।

Tutia ha mukia nhi…Jaan hale baki hai… zindgi jiun da armam hale baki hai…us tak hai jo pahunchona ooh pygam halye baki hai.

ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ…ਉਹ ਨਾਮ ਹਾਲੇ ਬਾਕੀ ਹੈ…ਕਿ ਕਰ ਲੈਣਾ ਦੁਨੀਆ ਦੇ ਸੈਤਾਨ ਨੇ…ਮੇਰਾ ਭਗਵਾਨ ਹਾਲੇ ਬਾਕੀ ਹੈ।

Jurr chukia hai jo usde na nal…us nam hale baki hai…ki Kar lena dunia de setan ne…mera bhagwan hale baki hai.

ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ…ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ… ਮੁਹਬੱਤ ਵਿੱਚ ਦਰਦ ਮਿਲੇ ਤਾਂ ਕਿ ਹੋਇਆ…ਦੁੱਖ ਦਰਦ ਵਿੱਚ ਹੀ ਆਪਣੇ ਪਰਾਏ ਦੀ ਪਹਿਚਾਣ ਹੁੰਦੀ ਹੈ।

Sachi mohabat bejuban hundi hai…ehh ta akha nal biaan hundi hai…mohabat wich dard mile ta ki hoeia…dukh dard wich hi apnia di pehchan hundi hai.

ਕਦੇ ਡੁੱਬਦੇ ਰਹੇ ਕਦੇ ਤਰਦੇ ਰਹੇ… ਇੰਝ ਪੀੜਾ ਸਫ਼ਰ ਦੀਆਂ ਕਰਦੇ ਰਹੇ… ਜ਼ਿੰਦਗੀ ਨੂੰ ਦਾਅ ਤੇ ਲਾਉਣ ਪਿਛੋਂ…ਕਦੀ ਜਿੱਤਦੇ ਰਹੇ ਕਦੀ ਹਾਰਦੇ ਰਹੇ।

Kade dubde rhe kade trde rhe…injh pirr safar dia karde rhe… zindgi nu daa te laun picho…Kadi jitde rhe kadi harde rhe.

ਇਹ ਇਸ਼ਕ ਚੀਜ਼ ਹੀ ਐਸੀ…ਸਾਰੀ ਦੁਨੀਆ ਦਾ ਮੋਹ ਭੁੱਲਾ ਦਿੰਦਾ… ਬਿਨਾਂ ਸੱਜਣ ਤੋ ਦਿਖਦਾ ਨਾ ਹੋਰ ਕੋਈ… ਉਹਦੇ ਦਰ ਤੋ ਬਿਨਾਂ ਬੰਦ ਕਰ ਸਾਰੇ ਰਾਹ ਦਿੰਦਾ… ਕਈ ਤਾਂ ਇਸ ਦੀ ਕਰਨ ਪੂਜਾ…ਇਹ ਫਿਰ ਵੀ ਜ਼ਿੰਦਗੀ ਕਰ ਤਬਾਹ ਦਿੰਦਾ…ਕੋਈ ਕੋਈ ਹੀ ਇਸ ਦੇ ਰੰਗਾ ਵਿੱਚ ਖੇਡੇ…ਇਹ ਕਿਸੇ ਨੂੰ ਵੀ ਉਧਾਰੇ ਨਹੀਂ ਦਿੰਦਾ।

Ehh ishk chej hi aesi…sari dunia da moh bhula dinda…bina sajan to dekhda na hor koi…kae ta es di karn puja…ehh fir vi zindgi kar tabah dinda…koi koi hi es de rang wich khede…ehh kise nu vi udhare nhi dinda.

Punjabi love Shayari

ਆਸਾਂ ਦੇ ਜੋ ਤਾਜ ਮਹਿਲ ਸੀ ਉਸਾਰੇ…ਕੁਝ ਢਹਿੰਦੇ ਰਹੇ ਕੁਝ ਖੁਰਦੇ ਰਹੇ…ਜਦ ਵੀ ਪੁੱਛੀ ਆਣ ਮੌਤ ਨੇ ਰਜਾਮੰਦੀ… ਅਸੀਂ ਹਾਮੀ ਜੀਣ ਲਈ ਭਰਦੇ ਰਹੇ…ਆਪਣੀ ਆਪ ਘੜੀ ਤਕਦੀਰ ਉਤੇ… ਕਦੀ ਮਾਣ ਕੀਤਾ ਕਦੀ ਡਰਦੇ ਰਹੇ।

aasa de Jo Taj Mahal c usare…kujh dhide rhe kujh khurde rhe…jad vi puchi aan mot ne rajjamandi…asi hami jinn lae bhrde rhe…aapni aap ghri takdir ute…Kadi maan kita kdi darde rhe.

ਕਿਸਮਤ ਦੇ ਦਰਵਾਜੇ ਹਾਲੇ ਬੰਦ ਪਏ ਨੇ… ਖਾਉਰੇ ਰੱਬ ਨੇ ਕੇਹੇ ਜਿੰਦਰੇ ਲਾਏ ਨੇ…ਪਰ ਕਿਰਨ ਉਮੀਦ ਦੀ ਦੇਵੇ ਹੌਸਲਾ…ਤਾਂ ਹੀ ਮਿਹਨਤ ਨਾਲ ਯਾਰਾਨੇ ਲਾਏ ਨੇ।

Kismat de darwaje hale band pae ne…khaure raab ne kehe jindre laae ne…par Kiran umid di dewe hosla…ta hi mihnat nal yarane laae ne.

ਇਹ ਸੁਫ਼ਨਾ ਜੇ ਹੋ ਜਾਏ ਸੱਚਾ…ਘਿਓ ਦੇ ਦੀਵੇ ਬਾਲਾ ਮੈ…ਆਪਣੇ ਸਿਰ ਤੋਂ ਸੱੜਦਾ ਬਲਦਾ ਸੂਰਜ ਢਲਦਾ ਵੇਖ ਰਿਹਾ…ਜੀਹਨੇ ਕਲ ਤੌਹੀਨ ਸੀ ਸਮਝੀ ਮੇਰੇ ਨਾਲ ਖਲੋਵਣ ਦੀ…ਉਹਨੂੰ ਆਪਣੇ ਪਿੱਛੇ ਪਿੱਛੇ ਅੱਜ ਮੈ ਚਲਦਾ ਵੇਖ ਰਿਹਾ।

Ehh sufna je ho jae sacha…ghio de diwe bala mai…apane sir to sarda balda surj dhlda wekh riha…jihne kal tohin c samjhi mere nal khlowan di…oohnu aapne piche piche aaj mai chlda wekh riha.

ਇਹ ਵੀ ਨਹੀ ਕਿ ਖੁਸ਼ੀ ਵਿੱਚ ਛਾਲਾ ਮਾਰਦੇ…ਇਹ ਵੀ ਨਹੀ ਕਿ ਵਿੱਚੋ ਵਿਚੀ ਮਰੀ ਜਾਨੇ ਆਂ… ਹਾਰੇ ਨਹੀਂ ਲੜਾਈ ਹਾਲੇ ਲੜੀ ਜਾਨੇ ਆ…ਦੋ ਦੋ ਹੱਥ ਜ਼ਿੰਦਗੀ ਨਾਲ ਕਰੀ ਜਾਨੇ ਆ।

ehh vi nhi ki Khushi wich chaala marde…ehh vi nhi ki wicho wichi mari Jane aa…hare nhi larrae hale lari Jane aa…do do hath Zindgi nal Kari Jane aa.

ਮੁਹਬੱਤ ਨੂੰ ਪਾਉਣ ਲਈ ਆਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਏ…ਸੱਜਣ ਦੀਆਂ ਬਾਹਾ ਚ ਸੌਣ ਲਈ ਲੰਮਾ ਤਾਪ ਹੰਢਾਉਣਾ ਪੈਂਦਾ ਏ…ਲੋਕਾਂ ਦੀ ਕੀ ਲੋਕ ਤਾਂ ਆਸਿਕ਼ ਜਾ ਪਗਲ ਕਹਿ ਕੇ ਨੇ ਸਾਰ ਦੇਂਦੇ…ਇਕ ਪੈਰ ਕਢਿਆ ਤੇ ਦੂਜਾ ਵਰਦੀ ਅੱਗ ਤੇ ਟਿਕਾਉਣਾ ਪੈਂਦਾ ਏ।

Mahobat nu paun lae aapni hasti nu mitauna penda ae…sajan dia baaha ch sonn lae lanma tap handhauna penda ae…loka di ki lok ta aasik ja pagal keh ke ne sarr dnde…ek per kadia te duja wardi aag te tikauna penda ae.

Punjabi love Shayari

ਜ਼ਿੰਦਗੀ ਚ ਮਸਹੂਰ ਹੋਣ ਲਈ ਲੋਕ ਬੋਚ ਬੋਚ ਕਦਮ ਟਿਕਾਉਂਦੇ… ਮਹੱਬਤ ਚ ਬਦਨਾਮ ਹੋਣ ਲਈ ਵੀ ਜਿਗਰਾ ਬਣਾਉਣਾ ਪੈਂਦਾ ਏ… ਇੰਨੇ ਨੇੜੇ ਵੀ ਨੀ ਦਰਵਾਜ਼ੇ ਸੱਚੇ ਮਹੱਬਤ ਦੇ ਸੱਚੇ ਆਸ਼ਕਾ ਲਈ…ਆਖਰੀ ਸਾਹ ਤੱਕ ਰੱਬ ਵਾਂਗ ਸੱਜਣਾ ਦਾ ਨਾਮ ਧਿਆਉਣਾ ਪੈਂਦਾ ਏ।

zindgi ch masjur hon lae lok boch boch kadam tikaunde…mahubat Ch badnam hon lae vi jigara banauna penda ae…ena nere vi ni darwaje sache mahubat de sache aaska lae…akhri sah tak rab wag sajana da nam dhiauna penda ae.

ਮਿਹਨਤ ਤੇ ਕੋਸਿ਼ਸ਼ ਕਰਨਾ ਬੰਦੇ ਦਾ ਫ਼ਰਜ ਬਣਦਾ…ਪਰ ਹੁੰਦਾ ਉਹੀ ਆ ਜੋ ਲਿਖਿਆ ਵਿੱਚ ਤਕਦੀਰਾ ਦੇ…ਆਪਣੇ ਉਹ ਹੁੰਦੇ ਜੋ ਮਾੜਾ ਵਕਤ ਪੈਣ ਤੇ ਨਾਲ ਖੜਦੇ ਨੇ।

Mehnat te kosish karna bande da farj banda…par hunda oohi aa jo likhia wich takdira de…apane ooh hunde jo marra wakt penn te nal khrde ne.

ਸੱਚ ਆਖਣ ਲੋਕੀ ਦਿਲ ਨਾ ਲਾਇਓ…ਇਹ ਅੱਖੀਆ ਚੋ ਨੀਂਦ ਉਡਾ ਦਿੰਦਾ…ਭੁੱਲ ਕੇ ਵੀ ਪਿਆਰ ਨਾ ਪਾਇਓ…ਇਹ ਬਾਕੀ ਦਾ ਜੱਗ ਭੁੱਲਾ ਦਿੰਦਾ।

Sach aakhn loki dil na laeo…eh akhia cho nind uda dinda…bhul ke vi pyaar na paeo…eh baki da jag bhula dinda.

ਜੇ ਸੱਕ ਹੈ ਮੇਰੀ ਨੀਯਤ ਤੇ…ਜੇ ਮੇਰੇ ਤੇ ਇਤਬਾਰ ਨਹੀਂ… ਕੀ ਫ਼ਾਇਦਾ ਏ ਹੱਥ ਜੋੜਿਆ ਦਾ ਜਦ ਪਿੱਠ ਪਿੱਛੇ ਸਤਿਕਾਰ ਨਹੀ…ਕਿਉ ਲਿਖ ਲਿਖ ਚਿੱਠੀਆਂ ਪਾਉਂਦੇ ਓ…ਜੇ ਦਿਲ ਦੇ ਵਿੱਚ ਪਿਆਰ ਨਹੀਂ… ਸਰੇਆਮ ਹੀ ਕਹਿ ਦਿਓ ਕਿ ਤੂੰ ਤਾਂ ਮੇਰਾ ਯਾਰ ਨਹੀਂ।

Je sakk hai meri niyat te…je mere te itbar nhi…ki fayda ae hath jorn da jad pith piche satikar nhi…kyu likh likh chithia paunde oo…je dil de wich pyar nhi…saream hi keh dio ki tu ta mera yaar nhi.

ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ…ਮਰ ਮਰ ਕੇ ਜੀਣਾ ਪੈ ਜਾਣਾ…ਕਦੀ ਇਸ਼ਕ ਵਿੱਚ ਕਿਸੇ ਤੇ ਨਾ ਮਰਿਓ।

Galti nal vi kadi kise nal pyaar na kario…mar mar ke jina pe jana…Kadi ishk wich kise te na mario.

Punjabi love Shayari

ਜੀਣਾ ਮਰਨਾ ਹੋਵੇ ਨਾਲ ਤੇਰੇ… ਕਦੀ ਸਾਹ ਨਾ ਤੇਰੇ ਤੋ ਵੱਖ ਹੋਵੇ…ਤੈਨੂੰ ਜ਼ਿੰਦਗੀ ਆਪਣੀ ਆਖ ਸਕਾ…ਬਸ ਇੰਨਾ ਕ ਮੇਰਾ ਹੱਕ ਹੋਵੇ।

Jina marna howe nal tere…kadi sah na tere to wakh howe…tenu zindgi aapni aakh saka…bas ena k mera hak howe.

ਤੈਨੂੰ ਭੁੱਲ ਕਿਵੇਂ ਜਾਵਾਂ ਤੂੰ ਕੋਈ ਹਿਸਾ ਨਹੀਂ…ਵੱਖ ਹੋ ਕਿਵੇਂ ਜਾਵਾਂ ਤੇਰੇ ਬਿਨਾ ਕੋਈ ਰਸਤਾ ਨਹੀਂ…ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ…ਤੇਰੇ ਤੋ ਬਿਨਾ ਕੋਈ ਦੂਜਾ ਨਹੀਂ।

Tenu bhul kiwe jawa tu koi hisa nhi…wakh ho kiwe jawa tere bina koi rasta nhi…zindgi mohtaj ho gae tere pyaar di… tere to bina koi duja nhi.

ਤੇਰੀਆਂ ਹੀ ਸੋਚਾਂ ਵਿੱਚ ਰਹਾ ਮੈ ਗਵਾਚਾ… ਖ਼ਬਰ ਨਾ ਮੈਨੂੰ ਸੰਸਾਰ ਦੀ ਬਾਕੀ…ਦੁਨੀਆ ਤੋ ਦੱਸ ਮੈ ਲੈਣਾ ਕੀ…ਮੈਨੂੰ ਲੋੜ ਬਸ ਇਕੋ ਤੇਰੀ ਏ।

Teria hi socha wich raha mai gawacha…khabar na menu sansar di baki…dunia to das Mai lena ki…menu lorr bas eko teri ae.

ਉਹ ਜਿੰਨਾ ਮੈਨੂੰ ਨਫ਼ਰਤ ਕਰਦੀ ਆ ਮੈ…ਉਹਨਾਂ ਹੀ ਉਸ ਕਮਲੀ ਨੂੰ ਪਿਆਰ ਕਰਦਾ…ਉਹਦੇ ਸੋਹਣੇ ਚਿਹਰੇ ਤੋਂ ਮੈ ਕਿ ਲੈਣਾ…ਬਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ ਮੈ।

Ooh jina menu nafrat kardi aa mai…oohna hi us kamli nu pyaar karda…Oohde sohne chihre to mai ki lena…bas Oohde bholapan da satikar kra mai.

ਰੱਬ ਮੇਹਰ ਕਰੇ ਜੇ ਸਾਡੇ ਤੇ… ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ… ਅਸੀਂ ਹਰ ਪਲ ਨਾਲ ਤੇਰੇ ਰਹੀਏ ਕਦੇ…ਪਿਆਰ ਵਿੱਚ ਨਾ ਦੂਰੀਆ ਹੋਣ ਦੇਈਏ।

Raab mehar kare je sade te… zindgi dia aasa puria hon…asi har pal tere rahie kade…pyaar wich na duria hon daie.

hope you like Punjabi love Shayari read more shayari at punjabishayari.online

Leave a Reply

Your email address will not be published. Required fields are marked *